ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਦੀ 17ਵੀਂ ਬਰਸੀ ਸਮਾਗਮ ਨੂੰ ਮਨਾਉਂਦਿਆਂ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਮਿਤੀ 25, 26 ਅਤੇ 27 ਅਗਸਤ ਨੂੰ ਕਰਵਾਇਆ ਗਿਆ ਜਿਸ ਵਿੱਚ ਮਿਤੀ ੨੫ ਅਗਸਤ ਦੇ ਸ਼ਾਮ ਦੇ ਦੀਵਾਨਾਂ ਅੰਦਰ ਭਾਈ ਬੇਅੰਤ ਸਿੰਘ ਜੀ ਜਵੱਦੀ ਟਕਸਾਲ ਨੇ ਸੋਦਰ ਚੋਂਕੀ ਦੀ ਹਾਜਰੀ ਭਰੀ, ਸ਼੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਜਵੱਦੀ ਟਕਸਾਲ ਦੇ ਵਿਦਿਆਰਥੀ ਭਾਈ ਗੁਰਪ੍ਰੀਤ ਸਿੰਘ ਜੀ ਨੇ ਕੀਤਾ ਉਪਰੰਤ ਰਾਤਾਂ ਦੇ ਦੀਵਾਨਾ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਜੀ ਸੋਢੀ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਤੇ ਭਾਈ ਲਲਿਤ ਸਿੰਘ ਜੀ ਸੋਹਾਣੇ ਵਾਲਿਆਂ ਨੇ ਕੀਰਤਨ ਸੰਗਤਾਂ ਨੂੰ ਗੁਰੂ ਜਸ ਸੁਣਾਕੇ ਨਿਹਾਲ ਕੀਤਾ